ਦੁੱਧ ਵਾਲੀ ਸਾਦੀ ਕੁਲਫੀ ਤਾਂ ਲੱਗਭਗ ਹਰ ਸੁਆਣੀ ਬਣਾ ਲੈਂਦੀ ਹੈ। ਅੱਜ ਦੱਸਾਂਗੇ ਅੰਜੀਰ ਅਤੇ ਖਜੂਰ ਦੀ ਸਵਾਦੀ ਕੁਲਫੀ ਬਣਾਉਣ ਦਾ ਸੌਖਾ ਜਿਹਾ ਤਰੀਕਾ।
ਸਮੱਗਰੀ
ਢਾਈ ਕੱਪ ਦੁੱਧ, ਅੱਧਾ ਚੱਮਚ ਇਲਾਇਚੀ ਪਾਊਡਰ, ਚੁਟਕੀ ਕੁ ਕੇਸਰ, 2-3 ਚੱਮਚ ਬਾਰੀਕ ਕੱਟੀਆਂ ਖਜੂਰਾਂ, 2 ਚੱਮਚ ਕੱਟੇ ਹੋਏ ਬਦਾਮ, 2 ਚੱਮਚ ਕੱਟਿਆ ਹੋਇਆ ਪਿਸਤਾ, 3 ਚੱਮਚ ਅੰਜੀਰ ਪੇਸਟ, 2-3 ਚੱਮਚ ਗੁਡ ਸੀਰਪ, ਅੱਧਾ ਕੱਪ ਡਬਲ ਕ੍ਰੀਮ।
ਗਾਰਨਿਸ਼ ਕਰਨ ਲਈ
ਇਲਾਇਚੀ ਪਾਊਡਰ, ਕੇਸਰ ਦੇ ਧਾਗੇ ਅਤੇ ਸ਼ਹਿਦ।
ਵਿਧੀ
1. ਇਕ ਪੈਨ 'ਚ ਦੁੱਧ, ਇਲਾਇਚੀ ਪਾਊਡਰ ਅਤੇ ਕੇਸਰ ਪਾ ਕੇ ਉਬਾਲੋ।
2. ਫਿਰ ਇਸ 'ਚ ਕੱਟੀਆਂ ਖਜੂਰਾਂ, ਬਦਾਮ, ਪਿਸਤਾ ਅਤੇ ਅੰਜੀਰ ਪੇਸਟ ਰਲਾਓ।
3. ਫਿਰ ਪੈਨ ਨੂੰ ਸੇਕ ਤੋਂ ਹਟਾ ਦਿਓ।
4. ਜਦੋਂ ਇਹ ਮਿਸ਼ਰਣ ਠੰਡਾ ਹੋ ਜਾਵੇ ਤਾਂ ਇਸ 'ਚ ਗੁਡ ਸੀਰਪ ਅਤੇ ਕ੍ਰੀਮ ਪਾਓ।
5. ਹੁਣ ਇਸ ਮਿਸ਼ਰਣ ਨੂੰ ਕੁਲਫੀ ਵਾਲੇ ਸਾਂਚੇ 'ਚ ਭਰ ਕੇ 4-5 ਘੰਟਿਆਂ ਲਈ ਡੀਪ ਫ੍ਰੀਜ ਕਰ ਦਿਓ।
6. ਉਸ ਤੋਂ ਬਾਅਦ ਕੱਢ ਕੇ ਇਲਾਇਚੀ ਪਾਊਡਰ, ਕੇਸਰ ਅਤੇ ਸ਼ਹਿਦ ਨਾਲ ਗਾਰਨਿਸ਼ ਕਰੋ। ਤੁਹਾਡੀ ਅੰਜੀਰ ਕੁਲਫੀ ਤਿਆਰ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਔਰਤਾਂ ਨੂੰ ਲੈ ਕੇ ਸਾਹਮਣੇ ਆਈਆਂ ਕੁਝ ਅਹਿਮ ਗੱਲਾਂ, ਜਿਸ ਤੋਂ ਨੇ ਸਾਰੇ ਅਣਜਾਣ
NEXT STORY